ਮਾਤਾ ਸਾਹਿਬ ਕੌਰ ਕਾਲਜ ਆਫ ਨਰਸਿੰਗ, ਮੋਹਾਲੀ ਵਿਖੇ ਨਰਸਿੰਗ ਵਿੱਦਿਆਰਥਣਾਂ ਵੱਲੋਂ ਅੱਜ ਮਿਤੀ 5 ਸਤੰਬਰ 2016 ਨੂੰ ‘ਅਧਿਆਪਕ ਦਿਵਸ ਅਤੇ ਨਿਊਟ੍ਰੀਸ਼ਨ ਦਿਵਸ’ ਬਹੁਤ ਉਤਸ਼ਾਹ ਨਾਲ ਮਨਾਇਆ ਗਿਆ| ਇਸ …

Top Nursing college in Mohali, Chandigarh, Punjab
Top Nursing college in Mohali, Chandigarh, Punjab

ਪ੍ਰੈਸ ਨੋਟ
ਮਾਤਾ ਸਾਹਿਬ ਕੌਰ ਕਾਲਜ ਆਫ ਨਰਸਿੰਗ ਮੋਹਾਲੀ ਵਿਖੇ ਵਿੱਦਿਆਰਥੀਆਂ ਵੱਲੋਂ ਅਧਿਆਪਕ ਦਿਵਸ ਅਤੇ ਨਿਊਟ੍ਰੀਸ਼ਨ ਦਿਵਸ ਮਨਾਇਆ ਗਿਆ
ਮੋਹਾਲੀ – 05-09-2016
ਮਾਤਾ ਸਾਹਿਬ ਕੌਰ ਕਾਲਜ ਆਫ ਨਰਸਿੰਗ, ਮੋਹਾਲੀ ਵਿਖੇ ਨਰਸਿੰਗ ਵਿੱਦਿਆਰਥਣਾਂ ਵੱਲੋਂ ਅੱਜ ਮਿਤੀ 5 ਸਤੰਬਰ 2016 ਨੂੰ ‘ਅਧਿਆਪਕ ਦਿਵਸ ਅਤੇ ਨਿਊਟ੍ਰੀਸ਼ਨ ਦਿਵਸ’ ਬਹੁਤ ਉਤਸ਼ਾਹ ਨਾਲ ਮਨਾਇਆ ਗਿਆ| ਇਸ ਮੌਕੇ ਤੇ ਸਾਰੇ ਨਰਸਿੰਗ ਕੋਰਸ ਦੀਆਂ ਵਿੱਦਿਆਰਥਣਾਂ ਨੇ ਭਾਂਤ-ਭਾਂਤ ਦੇ ਰੰਗਾਂ ਨਾਲ ਕਾਲਜ ਦੇ ਵਾਤਾਵਰਨ ਨੂੰ ਸਜਾਇਆ| ਇਸ ਮੌਕੇ ਤੇ ਸਾਰੇ ਵਿੱਦਿਆਰਥਣਾਂ ਨੇ ਅਧਿਆਪਕਾਂ ਤੋਂ ਕੇਕ ਕਟਵਾ ਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਅਤੇ ਸਾਰਿਆਂ ਦਾ ਮੂੰਹ ਮਿੱਠਾ ਕਰਵਾਇਆ|
ਇਸ ਮੌਕੇ ਤੇ ਵਿੱਦਿਆਰਥਣਾਂ ਨੇ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਭੰਗੜਾ ਅਤੇ ਗਿੱਧਾ ਪੇਸ਼ ਕੀਤਾ ਅਤੇ ਉਨ੍ਹਾਂ ਨੇ ਬਹੁਤ ਨਿੱਜੀ ਰੁਚੀ ਨਾਲ ਆਪਣੇ ਅਧਿਆਪਕਾਂ ਦਾ ਮਨੋਰੰਜਨ ਕੀਤਾ| ਵਿੱਦਿਆਰਥਣਾਂ ਨੇ ਅਧਿਆਪਕਾਂ ਲਈ ਵੱਖ-ਵੱਖ ਆਇਟਮਾਂ ਦਾ ਆਯੋਜਨ ਕੀਤਾ ਅਤੇ ਅਧਿਆਪਕਾਂ ਨੇ ਮਿਯੂਜਿਕਲ ਚੇਅਰਸ ਅਤੇ ਹੋਰ ਵੱਖ- ਵੱਖ ਤਰ੍ਹਾਂ ਦੀਆਂ ਮਨੋਰੰਜਨ ਭਰਪੂਰ ਖੇਡਾਂ ਵਿੱਚ ਭਾਗ ਲਿਆ| ਅਧਿਆਪਕਾਂ ਨੇ ਗੀਤ ਗਾਏ ਅਤੇ ਡਾਂਸ ਵੀ ਪੇਸ਼ ਕੀਤਾ| ਅਧਿਆਪਕਾ ਮਿਸਸ ਸ਼ਿਵਾਨੀ ਨੇ ਹੀਰ-ਰਾਂਝੇ ਤੇ ਬਹੁਤ ਵਧੀਆ ਆਵਾਜ ਵਿੱਚ ਗੀਤ ਗਾਇਆ ਅਤੇ ਅਧਿਆਪਕਾ ਮਿਸ ਜਸਵੀਰ ਕੌਰ ਨੇ ਬਹੁਤ ਹੀ ਮਨਮੋਹਕ ਡਾਂਸ ਪੇਸ਼ ਕੀਤਾ|
ਇਸ ਮੌਕੇ ਤੇ ਸਾਰੇ ਵਿੱਦਿਆਰਥਣਾਂ ਨੇ ਅਧਿਆਪਕਾਂ ਲਈ ਭਾਂਤ-ਭਾਂਤ ਦੇ ਪੌਸ਼ਟਿਕ ਪਦਾਰਥ ਵੀ ਬਣਾਏ, ਜਿਵੇਂ ਕਿ ਨਾਰੀਅਲ ਦੇ ਲੱਡੂ, ਹਰੀ-ਭਰੀ ਸਬਜੀਆਂ ਨਾਲ ਭਰਪੂਰ ਪਾਸਤਾ, ਕੇਕ ਅਤੇ ਕਾੱਫੀ| ਇਸ ਮੌਕੇ ਨੂੰ ਮੱਦੇ ਨਜਰ ਰੱਖਦੇ ਹੋਏ ਚੇਅਰਮੈਨ ਸ: ਚਰਨਜੀਤ ਸਿੰਘ ਵਾਲੀਆ, ਮਨੇਜਿੰਗ ਡਾਇਰੈਕਟਰ ਜਸਵਿੰਦਰ ਕੌਰ ਵਾਲੀਆ, ਪ੍ਰਿੰਸੀਪਲ ਡਾ: ਰਜਿੰਦਰ ਕੌਰ ਅਤੇ ਬਾਕੀ ਸਮੂਹ ਸਟਾਫ ਮੈਂਬਰਾਂ ਨੇ ਬੱਚਿਆਂ ਦਾ ਉਤਸ਼ਾਹ ਵਧਾਉਣ ਲਈ ਇਨਾਮ ਦੇ ਕੇ ਸਨਮਾਨਿਤ ਕੀਤਾ| ਇਸ ਤਰ੍ਹਾਂ ‘ਅਧਿਆਪਕ ਦਿਵਸ ਅਤੇ ਨਿਊਟ੍ਰੀਸ਼ਨ ਦਿਵਸ’ ਬਹੁਤ ਉਤਸ਼ਾਹ ਨਾਲ ਮਨਾਇਆ ਗਿਆ|

Leave a Reply

Your email address will not be published. Required fields are marked *

+ seventy five = eighty one