Nurses week 2016

On the occasion of birthday of Modern Nursing’s Founder, Florence Nightingale, Nurse’s week was organized from 12th May 2016 to 18th May 2016 at Mata Sahib Kaur College…

ਪ੍ਰੈਸ ਨੋਟ
ਮਾਤਾ ਸਾਹਿਬ ਕੌਰ ਕਾਲਜ ਆਫ ਨਰਸਿੰਗ ਮੋਹਾਲੀ ਵੱਲੋਂ ਮਨਾਏ ਗਏ ਨਰਸਿੰਗ ਹਫਤੇ ਦੀ ਸ਼ਾਨੋ-ਸ਼ੌਕਤ ਨਾਲ ਸਮਾਪਤੀ
ਚੇਅਰਮੈਨ  ਨੇ ਵਿਦਿਆਰਥੀਆਂ ਨੂੰ ਕੈਸ਼ ਇਨਾਮ ਦੇ ਕੇ ਕੀਤਾ ਸਨਮਾਨਿਤ
ਤਾਰੀਖ- 18-05-2016    
ਨਰਸਿੰਗ ਸੰਸਥਾਪਕ ਫਲੋਰੈਂਸ ਨਾਈਟੈਂਗਲ ਦੇ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਮਾਤਾ ਸਾਹਿਬ ਕੌਰ ਕਾਲਜ ਆਫ ਨਰਸਿੰਗ, ਮੋਹਾਲੀ ਵਿਖੇ, ਨਰਸਿੰਗ ਵਿੱਦਿਆਰਥਣਾਂ ਵੱਲੋਂ ਮਿਤੀ 12 ਮਈ ਤੋਂ 18 ਮਈ 2016 ਤੱਕ ਨਰਸਿੰਗ ਹਫਤੇ ਦਾ  ਆਯੋਜਨ ਕੀਤਾ ਗਿਆ| ਇਸ ਮੌਕੇ ਤੇ ਚੇਅਰਮੈਨ ਸ: ਚਰਨਜੀਤ ਸਿੰਘ ਵਾਲੀਆ, ਮਨੇਜਿੰਗ ਡਾਇਰੈਕਟਰ ਜਸਵਿੰਦਰ ਕੌਰ ਵਾਲੀਆ ਅਤੇ ਪ੍ਰਿੰਸੀਪਲ ਡਾ: ਰਾਜਿੰਦਰ ਕੌਰ ਨੇ ਸ਼ਮਾ ਰੌਸ਼ਨ ਕਰ ਕੇ ਪ੍ਰੋਗਰਾਮ ਦਾ ਉਦਘਾਟਨ ਕੀਤਾ| ਇਸ ਮੌਕੇ ਤੇ ਵੱਖ-ਵੱਖ ਨਰਸਿੰਗ ਕੋਰਸਾਂ ਦੀਆਂ ਵਿੱਦਿਆਰਥਣਾਂ ਨੇ ਸਹੁੰ ਚੁੱਕ ਸਮਾਗਮ ਵਿੱਚ ਹਿੱਸਾ ਲਿਆ| ਪ੍ਰਿੰਸੀਪਲ ਡਾ: ਰਾਜਿੰਦਰ ਕੌਰ ਨੇ ਆਪਣੀ ਅਗਵਾਈ ਹੇਠ ਅਧਿਆਪਕਾਂ  ਨਾਲ ਮਿਲ ਕੇ ਨਰਸਿੰਗ ਥੀਮ ਸਬੰਧਿਤ ਸਮੂਹ ਵਾਰਤਾਲਾਪ ਕੀਤੀ| ਨਰਸਿੰਗ ਹਫਤੇ ਦੇ ਦੂਸਰੇ ਦਿਨ ਰੰਗੋਲੀ ਅਤੇ ਮਹਿੰਦੀ ਪ੍ਰਤੀਯੋਗਤਾ ਆਯੋਜਿਤ ਕੀਤੀ ਗਈ| ਇਸ ਦਿਨ ਵਿਦਿਆਰਥਣਾਂ ਨੂੰ ਓਸਕਰ ਨਾਮਜ਼ਦ ‘ਵਾਟਰ’ ਫ਼ਿਲਮ ਦਿਖਾਈ ਗਈ| ਨਰਸਿੰਗ ਹਫਤੇ ਦਾ ਤੀਸਰਾ ਦਿਨ ‘ਖੇਲ ਦਿਵਸ’ ਵਜੋਂ ਮਨਾਇਆ ਗਿਆ| ਜਿਸ ਵਿੱਚ ਵਿੱਦਿਆਰਥਣਾਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ| ਪੰਜਵੇ ਦਿਨ ‘ਓਪਨ ਟੈਲੰਟ ਸ਼ੋਅ’ ਦਾ ਆਯੋਜਨ ਕੀਤਾ ਗਿਆ| ਜਿਸ ਵਿੱਚ ਵਿੱਦਿਆਰਥਣਾਂ ਨੇ ਬਹੁਤ ਸ਼ਾਨਦਾਰ ਤਰੀਕੇ ਨਾਲ ਆਪਣੀ ਨ੍ਰਿਤ ਕਲਾ ਦਾ ਪ੍ਰਦਰਸ਼ਨ ਕੀਤਾ| ਨਰਸਿੰਗ ਹਫਤੇ ਦੇ ਛੇਵੇਂ ਦਿਨ ‘ਫੂਡ ਮਾਰਟ’ ਦਾ ਆਯੋਜਨ ਕੀਤਾ ਗਿਆ| ਜਿਸ ਵਿੱਚ ਵਿੱਦਿਆਰਥਣਾਂ ਨੇ ਵੱਖ-ਵੱਖ ਭਾਰਤੀ ਰਾਜਾਂ ਦੇ ਰਿਵਾਇਤੀ ਖਾਣੇ ਬਣਾਏ| ਨਰਸਿੰਗ ਹਫਤੇ ਦੇ ਅਖੀਰਲੇ ਦਿਨ ਸੱਭਿਆਚਾਰਕ ਪ੍ਰੋਗਰਾਮ ਅਤੇ ਇਨਾਮ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ| ਜਿਸ ਵਿੱਚ ਵੱਖ-ਵੱਖ ਮੁਕਾਬਲਿਆਂ ਵਿੱਚ ਪਹਿਲੇ,  ਦੂਜੇ ਅਤੇ ਤੀਜੇ ਸਥਾਨ ਤੇ ਰਹਿਣ ਵਾਲੇ ਵਿੱਦਿਆਰਥੀਆਂ ਨੂੰ ਮੈਨੇਜਮੈਂਟ ਵੱਲੋਂ ਇਨਾਮ ਵੰਡੇ ਗਏ| ਇਸ ਮੌਕੇ ਤੇ ਚੇਅਰਮੈਨ ਸ: ਚਰਨਜੀਤ ਸਿੰਘ ਵਾਲੀਆ ਦੇ ਵੱਲੋਂ ਪੰਜਾਬ ਭਰ ਵਿੱਚ ਸਲਾਨਾ ਪ੍ਰੀਖਿਆ ਵਿੱਚ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਰਹਿਣ ਵਾਲੀਆਂ ਵਿੱਦਿਆਰਥਣਾਂ ਨੂੰ ਇਨਾਮ ਰੂਪੀ ਚੈੱਕ ਭੇਂਟ ਕਰਕੇ ਉਨ੍ਹਾਂ ਦਾ ਉਤਸ਼ਾਹ ਵਧਾਇਆ| ਜਿਸ ਵਿੱਚ ਸਿਮਰਨਜੀਤ ਕੌਰ ਨੂੰ ਪੰਜਾਬ ਭਰ ਵਿੱਚ ਜੀ.ਐਨ.ਐਮ. ਭਾਗ ਦੂਜਾ ਦੀ ਪ੍ਰੀਖਿਆ ਵਿੱਚ ਪਹਿਲੇ ਸਥਾਨ ਤੇ ਰਹਿਣ ਲਈ ਰੁ: 31000, ਦਿਲਜੋਤ ਕੌਰ ਨੂੰ ਦੂਜਾ ਸਥਾਨ ਪ੍ਰਾਪਤ ਕਰਨ ਲਈ ਰੁ: 21000 ਅਤੇ ਪਰਵਿੰਦਰ ਕੌਰ ਨੂੰ ਤੀਜਾ ਸਥਾਨ ਪ੍ਰਾਪਤ ਕਰਨ ਲਈ ਰੁ: 11000 ਦੇ ਚੈੱਕ ਭੇਂਟ ਕੀਤੇ| ਰੁਬੀਨਾ ਰਾਣਾ ਨੂੰ ਪੰਜਾਬ ਭਰ ਵਿੱਚ ਪੋਸਟ ਬੇਸਿਕ ਬੀ.ਐਸ.ਸੀ. ਭਾਗ ਪਹਿਲਾ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸ ਫਰੀਦਕੋਟ ਦੀ ਪ੍ਰੀਖਿਆ ਵਿੱਚ ਤੀਜਾ ਸਥਾਨ ਪ੍ਰਾਪਤ ਕਰਨ ਲਈ ਰੁ: 11000 ਦਾ ਚੈੱਕ ਦਿੱਤਾ ਗਿਆ| ਚੇਅਰਮੈਨ ਸ: ਚਰਨਜੀਤ ਸਿੰਘ ਵਾਲੀਆ, ਮਨੇਜਿੰਗ ਡਾਇਰੈਕਟਰ ਜਸਵਿੰਦਰ ਕੌਰ ਵਾਲੀਆ ਨੇ ਅਧਿਆਪਕਾਂ ਅਤੇ ਵਿੱਦਿਆਰਥੀਆਂ ਦੇ ਇਸ ਨਰਸਿੰਗ ਹਫਤੇ ਵਿੱਚ ਯੋਗਦਾਨ ਲਈ ਉਨ੍ਹਾਂ ਦੀ ਭਰਪੂਰ ਪ੍ਰਸ਼ੰਸਾ ਕੀਤੀ| ਇਸ ਮੌਕੇ ਤੇ ਪ੍ਰਿੰਸੀਪਲ ਡਾ: ਰਾਜਿੰਦਰ ਕੌਰ ਨੇ ਵਿਦਿਆਰਥਣਾਂ ਨੂੰ ਪੜ੍ਹਾਈ ਦੇ ਨਾਲ ਹੋਰ ਗਤੀਵਿਧੀਆਂ ਵਿੱਚ ਹਿਸਾ ਲੈਣ ਲਈ ਪ੍ਰੇਰਿਤ ਕੀਤਾ|

Mata Sahib Kaur College of Nursing, Mohali

Organized Nursing Week

Date: 18-05-2016

On the occasion of birthday of Modern Nursing’s Founder, Florence Nightingale, Nurse’s week was organized from 12th May 2016 to 18th May 2016 at Mata Sahib Kaur College of Nursing, Balongi, Mohali. Various events were planned for each day under the supervision of faculty members. On 12th May, function was inaugurated with Lamp Lightening Ceremony by Chairman S. Charanjeet Singh Walia, and Managing Director Mrs. Jaswinder Kaur Walia. Students of 1st year from different courses took oath to serve self lessely and honestly. A panel discussion on the nursing theme was held under the guidance of Dr. Mrs. Rajinder Kaur. On 13th May, second day various competition like Rangoli, Mehandi were organized. Oscar nominated movie “Water” was also displayed to nursing students. Sports meet was organized on 3rd day of Nurse’s week celebration in which different games like tug of war, sack race, three legged race, lemon spoon race and single race were organized. On 5th day of Nurse’s week celebration ‘Open talent Show’ was organized in which students from various courses participated with great enthusiasm. On 6th day Food Mart was arranged by nursing students and teachers, where they organized their food stalls and made nutritious and delicious cuisines. On the last day i.e. 18th May closing ceremony took place. On this day along with cultural activities, prizes and certificates were distributed to the top position holder in various competitions. Management of college encouraged the students in academics by distributing cheques as a reward to nursing students who scored top three positions in Punjab in University exam. Rs. 31,000 cheque as a reward money was given to Ms. Simranjeet Kaur for 1st position in Punjab State in G.N.M 2nd year exam, Rs. 21,000 cheque was given to Ms. Diljot Kaur for second position and Ms. Parvinder Kaur received Rs. 11,000 cheque for her third position in Punjab State in G.N.M 2nd year exam. Ms. Rubina Rana of Post Basic Nursing also received Rs. 11,000 cheque for securing 3rd position in Punjab State in Post Basic 1st year exam conduct by Baba Farid University of Health Sciences. Managing Director and chairman of college appreciated students and faculty for their great contribution in Nurse’s week and encouraged them to excel in their field. College Principal Dr. Mrs. Rajinder Kaur also motivated the students to become good nurses and serve the patients with heart and soul. She also encouraged students to participate in other activities along with becoming good professionals.

First Aid Training

ਕੁਦਰਤੀ ਆਫ਼ਤਾਂ ਵੇਲੇ ਲੋੜੀਂਦੀ ਮੁਢਲੀ ਸਹਾਇਤਾ ਦੀ ਮਹੱਤਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਮਾਤਾ ਸਾਹਿਬ ਕੌਰ ਕਾਲਜ ਆਫ ਨਰਸਿੰਗ, ਮੋਹਾਲੀ ਨੇ ਮਿਤੀ 22 ਅਤੇ 23 ਸਤੰਬਰ 2016 ਨੂੰ ਦੋ ਦਿਨਾਂ ਦੀ ਟ੍ਰੇਨਿੰਗ ਆਯੋਜਿਤ ਕੀਤੀ| ਇਹ ਟ੍ਰੇਨਿੰਗ ਰੈਡ ਕਰਾਸ ਸੋਸਾਇਟੀ…

ਪ੍ਰੈਸ ਨੋਟ
ਮਾਤਾ ਸਾਹਿਬ ਕੌਰ ਕਾਲਜ ਆਫ ਨਰਸਿੰਗ ਮੋਹਾਲੀ ਵਿਖੇ ਵਿੱਦਿਆਰਥੀਆਂ ਨੂੰ ਰੈਡ ਕਰਾੱਸ ਸੋਸਾਇਟੀ ਵੱਲੋਂ ਟ੍ਰੇਨੁੰਗ ਦਿੱਤੀ ਗਈ
ਮੋਹਾਲੀ – 23-09-2016            
ਕੁਦਰਤੀ ਆਫ਼ਤਾਂ ਵੇਲੇ ਲੋੜੀਂਦੀ ਮੁਢਲੀ ਸਹਾਇਤਾ ਦੀ ਮਹੱਤਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਮਾਤਾ ਸਾਹਿਬ ਕੌਰ ਕਾਲਜ ਆਫ ਨਰਸਿੰਗ, ਮੋਹਾਲੀ ਨੇ ਮਿਤੀ 22 ਅਤੇ 23 ਸਤੰਬਰ 2016 ਨੂੰ ਦੋ ਦਿਨਾਂ ਦੀ ਟ੍ਰੇਨਿੰਗ ਆਯੋਜਿਤ ਕੀਤੀ| ਇਹ ਟ੍ਰੇਨਿੰਗ ਰੈਡ ਕਰਾਸ ਸੋਸਾਇਟੀ, ਪੰਜਾਬ ਦੇ ਸਹਿਯੋਗ ਨਾਲ ਕਰਵਾਈ ਗਈ|
ਬੀ.ਐਸ.ਸੀ. ਭਾਗ ਚੌਥਾ ਦੀਆਂ  ਵਿੱਦਿਆਰਥਣਾਂ ਨੂੰ ਉਨ੍ਹਾਂ ਦੇ ਸਲਾਨਾ ਪੇਪਰਾਂ ਦੀ ਸਮਾਪਤੀ ਉਪਰੰਤ ਇਹ ਟ੍ਰੇਨਿੰਗ ਦਿੱਤੀ ਗਈ| ਇਸ ਟ੍ਰੇਨਿੰਗ ਵਿੱਚ ਕੁੱਲ 60 ਵਿੱਦਿਆਰਥਣਾਂ ਨੇ ਭਾਗ ਲਿਆ ਅਤੇ ਉਨ੍ਹਾਂ ਨੂੰ ਸਿਖਾਇਆ ਗਿਆ ਕਿ ਅਚਾਨਕ ਕੁਦਰਤੀ ਆਫ਼ਤਾਂ ਆ ਜਾਣ ਤੇ ਕਿਸ ਤਰ੍ਹਾਂ ਉਨ੍ਹਾਂ ਆਫ਼ਤਾਂ ਦੌਰਾਨ ਪੀੜਤਾਂ ਦੀ ਮਦਦ ਕਰਕੇ ਜਾਨ ਬਚਾਈ ਜਾ ਸਕਦੀ ਹੈ| ਸ: ਸੁਖਵੰਤ ਸਿੰਘ ਜ਼ਿਲ੍ਹਾ ਟ੍ਰੇਨਿੰਗ ਅਫਸਰ ਨੇ ਸਾਰੀ ਟ੍ਰੇਨਿੰਗ ਬੜੇ ਉਤਸ਼ਾਹ ਅਤੇ ਮਿਹਨਤ ਨਾਲ ਕਰਾਈ|
ਪਹਿਲੇ ਦਿਨ ਦੀ ਟ੍ਰੇਨਿੰਗ ਦੌਰਾਨ ਵਿੱਦਿਆਰਥਣਾਂ ਨੂੰ ਸਿਖਾਇਆ ਗਿਆ ਕਿ ਕਿਵੇਂ ਵੱਖ-ਵੱਖ ਹਾਲਾਤਾਂ ਵਿੱਚ ਜਿਵੇਂ ਕਿ ਸੱਪ ਦੇ ਕੱਟਣ ਤੇ, ਸਿਰ ਤੇ ਸੱਟ ਵੱਜ ਜਾਣ ਤੇ, ਅੱਗ ਨਾਲ ਸੜ ਜਾਣ ਤੇ, ਹੱਡੀ ਟੁੱਟਣ ਤੇ, ਪਾਣੀ ਵਿੱਚ ਡੁੱਬ ਜਾਣ ਤੇ ਅਤੇ ਦਿੱਲ ਦਾ ਦੌਰਾ ਪੈਣ ਤੇ ਕਿਸ ਤਰ੍ਹਾਂ ਪੀੜਤਾਂ ਦੀ ਮਦਦ ਕੀਤੀ ਜਾ ਸਕਦੀ ਹੈ|
ਦੂਸਰੇ ਦਿਨ ਦਿੱਤੀ ਗਈ ਟ੍ਰੇਨਿੰਗ ਦਾ ਇਮਤਿਹਾਨ ਲਿਆ ਗਿਆ| ਜੋ ਵਿੱਦਿਆਰਥਣਾਂ ਨੇ ਬਹੁਤ ਉਤਸ਼ਾਹ ਦਿਖਾਉਂਦੇ ਹੋਏ ਪਾਸ ਕੀਤਾ| ਚੇਅਰਮੈਨ  ਸ: ਚਰਨਜੀਤ ਸਿੰਘ ਵਾਲੀਆ, ਮਨੇਜਿੰਗ ਡਾਇਰੈਕਟਰ ਜਸਵਿੰਦਰ ਕੌਰ ਵਾਲੀਆ, ਪ੍ਰਿੰਸੀਪਲ ਡਾ: ਰਜਿੰਦਰ ਕੌਰ ਢੱਡਾ ਅਤੇ ਜ਼ਿਲ੍ਹਾ ਟ੍ਰੇਨਿੰਗ ਅਫਸਰ ਸ: ਸੁਖਵੰਤ ਸਿੰਘ ਨੇ ਅੰਤ ਵਿੱਚ ਵਿੱਦਿਆਰਥਣਾਂ ਨੂੰ ਅਗਾਂਹ ਵਧ ਕੇ ਪੀੜਤਾਂ ਦੀ ਮਦਦ ਕਰਨ ਲਈ ਪ੍ਰੇਰਿਆ ਅਤੇ ਉਨ੍ਹਾਂ ਦੇ ਉਜ਼ਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ|

Teacher’s Day 2016

ਮਾਤਾ ਸਾਹਿਬ ਕੌਰ ਕਾਲਜ ਆਫ ਨਰਸਿੰਗ, ਮੋਹਾਲੀ ਵਿਖੇ ਨਰਸਿੰਗ ਵਿੱਦਿਆਰਥਣਾਂ ਵੱਲੋਂ ਅੱਜ ਮਿਤੀ 5 ਸਤੰਬਰ 2016 ਨੂੰ ‘ਅਧਿਆਪਕ ਦਿਵਸ ਅਤੇ ਨਿਊਟ੍ਰੀਸ਼ਨ ਦਿਵਸ’ ਬਹੁਤ ਉਤਸ਼ਾਹ ਨਾਲ ਮਨਾਇਆ ਗਿਆ| ਇਸ …

ਪ੍ਰੈਸ ਨੋਟ
ਮਾਤਾ ਸਾਹਿਬ ਕੌਰ ਕਾਲਜ ਆਫ ਨਰਸਿੰਗ ਮੋਹਾਲੀ ਵਿਖੇ ਵਿੱਦਿਆਰਥੀਆਂ ਵੱਲੋਂ ਅਧਿਆਪਕ ਦਿਵਸ ਅਤੇ ਨਿਊਟ੍ਰੀਸ਼ਨ ਦਿਵਸ ਮਨਾਇਆ ਗਿਆ
ਮੋਹਾਲੀ – 05-09-2016
ਮਾਤਾ ਸਾਹਿਬ ਕੌਰ ਕਾਲਜ ਆਫ ਨਰਸਿੰਗ, ਮੋਹਾਲੀ ਵਿਖੇ ਨਰਸਿੰਗ ਵਿੱਦਿਆਰਥਣਾਂ ਵੱਲੋਂ ਅੱਜ ਮਿਤੀ 5 ਸਤੰਬਰ 2016 ਨੂੰ ‘ਅਧਿਆਪਕ ਦਿਵਸ ਅਤੇ ਨਿਊਟ੍ਰੀਸ਼ਨ ਦਿਵਸ’ ਬਹੁਤ ਉਤਸ਼ਾਹ ਨਾਲ ਮਨਾਇਆ ਗਿਆ| ਇਸ ਮੌਕੇ ਤੇ ਸਾਰੇ ਨਰਸਿੰਗ ਕੋਰਸ ਦੀਆਂ ਵਿੱਦਿਆਰਥਣਾਂ ਨੇ ਭਾਂਤ-ਭਾਂਤ ਦੇ ਰੰਗਾਂ ਨਾਲ ਕਾਲਜ ਦੇ ਵਾਤਾਵਰਨ ਨੂੰ ਸਜਾਇਆ| ਇਸ ਮੌਕੇ ਤੇ ਸਾਰੇ ਵਿੱਦਿਆਰਥਣਾਂ ਨੇ ਅਧਿਆਪਕਾਂ ਤੋਂ ਕੇਕ ਕਟਵਾ ਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਅਤੇ ਸਾਰਿਆਂ ਦਾ ਮੂੰਹ ਮਿੱਠਾ ਕਰਵਾਇਆ|
ਇਸ ਮੌਕੇ ਤੇ ਵਿੱਦਿਆਰਥਣਾਂ ਨੇ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਭੰਗੜਾ ਅਤੇ ਗਿੱਧਾ ਪੇਸ਼ ਕੀਤਾ ਅਤੇ ਉਨ੍ਹਾਂ ਨੇ ਬਹੁਤ ਨਿੱਜੀ ਰੁਚੀ ਨਾਲ ਆਪਣੇ ਅਧਿਆਪਕਾਂ ਦਾ ਮਨੋਰੰਜਨ ਕੀਤਾ| ਵਿੱਦਿਆਰਥਣਾਂ ਨੇ ਅਧਿਆਪਕਾਂ ਲਈ ਵੱਖ-ਵੱਖ ਆਇਟਮਾਂ ਦਾ ਆਯੋਜਨ ਕੀਤਾ ਅਤੇ ਅਧਿਆਪਕਾਂ ਨੇ ਮਿਯੂਜਿਕਲ ਚੇਅਰਸ ਅਤੇ ਹੋਰ ਵੱਖ- ਵੱਖ ਤਰ੍ਹਾਂ ਦੀਆਂ ਮਨੋਰੰਜਨ ਭਰਪੂਰ ਖੇਡਾਂ ਵਿੱਚ ਭਾਗ ਲਿਆ| ਅਧਿਆਪਕਾਂ ਨੇ ਗੀਤ ਗਾਏ ਅਤੇ ਡਾਂਸ ਵੀ ਪੇਸ਼ ਕੀਤਾ| ਅਧਿਆਪਕਾ ਮਿਸਸ ਸ਼ਿਵਾਨੀ ਨੇ ਹੀਰ-ਰਾਂਝੇ ਤੇ ਬਹੁਤ ਵਧੀਆ ਆਵਾਜ ਵਿੱਚ ਗੀਤ ਗਾਇਆ ਅਤੇ ਅਧਿਆਪਕਾ ਮਿਸ ਜਸਵੀਰ ਕੌਰ ਨੇ ਬਹੁਤ ਹੀ ਮਨਮੋਹਕ ਡਾਂਸ ਪੇਸ਼ ਕੀਤਾ|
ਇਸ ਮੌਕੇ ਤੇ ਸਾਰੇ ਵਿੱਦਿਆਰਥਣਾਂ ਨੇ ਅਧਿਆਪਕਾਂ ਲਈ ਭਾਂਤ-ਭਾਂਤ ਦੇ ਪੌਸ਼ਟਿਕ ਪਦਾਰਥ ਵੀ ਬਣਾਏ, ਜਿਵੇਂ ਕਿ ਨਾਰੀਅਲ ਦੇ ਲੱਡੂ, ਹਰੀ-ਭਰੀ ਸਬਜੀਆਂ ਨਾਲ ਭਰਪੂਰ ਪਾਸਤਾ, ਕੇਕ ਅਤੇ ਕਾੱਫੀ| ਇਸ ਮੌਕੇ ਨੂੰ ਮੱਦੇ ਨਜਰ ਰੱਖਦੇ ਹੋਏ ਚੇਅਰਮੈਨ ਸ: ਚਰਨਜੀਤ ਸਿੰਘ ਵਾਲੀਆ, ਮਨੇਜਿੰਗ ਡਾਇਰੈਕਟਰ ਜਸਵਿੰਦਰ ਕੌਰ ਵਾਲੀਆ, ਪ੍ਰਿੰਸੀਪਲ ਡਾ: ਰਜਿੰਦਰ ਕੌਰ ਅਤੇ ਬਾਕੀ ਸਮੂਹ ਸਟਾਫ ਮੈਂਬਰਾਂ ਨੇ ਬੱਚਿਆਂ ਦਾ ਉਤਸ਼ਾਹ ਵਧਾਉਣ ਲਈ ਇਨਾਮ ਦੇ ਕੇ ਸਨਮਾਨਿਤ ਕੀਤਾ| ਇਸ ਤਰ੍ਹਾਂ ‘ਅਧਿਆਪਕ ਦਿਵਸ ਅਤੇ ਨਿਊਟ੍ਰੀਸ਼ਨ ਦਿਵਸ’ ਬਹੁਤ ਉਤਸ਼ਾਹ ਨਾਲ ਮਨਾਇਆ ਗਿਆ|

Farewell 2016

Farewell party was organized for outgoing students of M.Sc Nursing 2nd year, Post Basic B.Sc Nursing 2nd year, B.Sc Nursing 4th year at Mata Sahib Kaur College of Nursing…

Mata Sahib Kaur College of Nursing, Mohali

Organized Farewell Party

On 30th July 2016, Farewell party was organized for outgoing students of M.Sc Nursing 2nd year, Post Basic B.Sc Nursing 2nd year, B.Sc Nursing 4th year at Mata Sahib Kaur College of Nursing, Mohali. Function started with Shabd Gaan by students of B.Sc Nursing 1st year. Then students of B.Sc Nursing 4th year Rupinder Kaur enchanted everyone with her marvelous dance performance on Punjabi song “Buhe Baria”, audience were dancing with joy. Students of B.Sc Nursing 3rd year gave very energetic performance on mix bollywood songs. Out going students fascinated everybody in their beautiful dresses and with their ramp walk. Some interesting games were also organized like musical chair for farewell students. B.Sc Nursing 4th year students also entertained all audience with their funny acts.

At the end Managing Director S. Charanjeet Singh Walia extend his best wishes for the students to become good nurses as well as good human being and to excel in their field. On this occasion, Ms. Kartike student of B.Sc Nursing 4th year was adjuged as Miss Farewell Ms. Shashi student of M.Sc 2nd year tagged the tag of Ms. Charming and Ms. Sukhpreet student of Post Basic B.Sc Nursing 2nd year was announced as Ms. Personality.

ਪ੍ਰੈਸ ਨੋਟ
ਮਾਤਾ ਸਾਹਿਬ ਕੌਰ ਕਾਲਜ ਆਫ ਨਰਸਿੰਗ ਮੋਹਾਲੀ ਵਿਖੇ ਐਮ ਐਸ ਸੀ, ਬੀ ਐਸ ਸੀ, ਪੋਸਟ ਬੇਸਿਕ ਬੀ ਐਸ ਸੀ ਦੀ ਫੇਅਰਵੈਲ ਪਾਰਟੀ.
ਮੋਹਾਲੀ – 30-07-2016
30 ਜੁਲਾਈ 2016 ਨੂੰ ਮਾਤਾ ਸਾਹਿਬ ਕੌਰ ਕਾਲਜ ਆਫ ਨਰਸਿੰਗ ਮੋਹਾਲੀ ਵਿਖੇ ਇਕ ਸ਼ਾਨਦਾਰ ਫੇਅਰਵੈਲ ਪਾਰਟੀ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਐਮ ਐਸ ਸੀ ਭਾਗ ਦੂਜਾ, ਬੀ ਐਸ ਸੀ ਭਾਗ ਚੌਥਾ ਅਤੇ ਪੋਸਟ ਬੇਸਿਕ ਬੀ ਐਸ ਸੀ ਭਾਗ ਦੂਜਾ ਨੂੰ ਫੇਅਰਵੈਲ ਪਾਰਟੀ ਦਿਤੀ ਗਈ| ਪ੍ਰੋਗਰਾਮ ਦੀ ਸ਼ੁਰੂਆਤ ਬੀ ਐਸ ਸੀ ਭਾਗ ਪਹਿਲਾ ਦੀਆਂ  ਵਿੱਦਿਆਰਥਣਾਂ ਦੁਆਰਾ ਗਾਏ ਸ਼ਬਦ ਨਾਲ ਕੀਤੀ ਗਈ| ਇਸ ਮੌਕੇ ਤੇ ਬੀ ਐਸ ਸੀ ਭਾਗ ਚੌਥਾ ਦੀ ਵਿੱਦਿਆਰਥਣ ਰੁਪਿੰਦਰ ਕੌਰ ਨੇ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਪੰਜਾਬੀ ਗੀਤ ‘ਬੂਹੇ ਬਾਰੀਆਂ’ ਤੇ ਨਾਚ ਪੇਸ਼ ਕੀਤਾ| ਇਸ ਤਂੋ ਬਾਅਦ ਬੀ ਐਸ ਸੀ ਭਾਗ ਤੀਜਾ ਦੀਆਂ ਵਿੱਦਿਆਰਥਣਾਂ ਨੇ ਹਿੰਦੀ ਗੀਤ ਤੇ ਡਾਂਸ ਪੇਸ਼ ਕੀਤਾ| ਇਸ ਦੇ ਨਾਲ ਹੀ ਵਿੱਦਿਆਰਥਣਾਂ ਨੇ ਸ਼ਾਨਦਾਰ ਮਾਡਲਿੰਗ ਪੇਸ਼ ਕੀਤੀ| ਅੰਤ ਵਿੱਚ ਬੀ ਐਸ ਸੀ ਭਾਗ ਚੌਥਾ ਦੀਆਂ ਵਿੱਦਿਆਰਥਣਾਂ ਦੁਆਰਾ ਪੇਸ਼ ਕੀਤੇ ਹਾਸੇ ਵਾਲੇ ਨਾਟਕ ਨੇ ਸਭ ਦਾ ਦਿਲ ਜਿੱਤ ਲਿਆ| ਸਾਰੇ ਦਰਸ਼ਕ ਹਾਸੇ ਅਤੇ ਮਸਤੀ ਵਿੱਚ ਝੂਮ ਰਹੇ ਸਨ| ਇਸ ਮੌਕੇ ਤੇ ਬੀ ਐਸ ਸੀ ਭਾਗ ਚੌਥਾ ਦੀ ਵਿੱਦਿਆਰਥਣ ਮਿਸ ਕਾਰਤਿਕਾ ਨੂੰ ‘ਮਿਸ ਫੇਅਰਵੈਲ’  ਐਲਾਨਿਆ ਗਿਆ| ਐਮ ਐਸ ਸੀ ਭਾਗ ਦੂਜਾ ਦੀ ਵਿੱਦਿਆਰਥਣ ਮਿਸ ਸ਼ਸ਼ੀ ਨੂੰ ‘ਮਿਸ ਚਾਰਮਿੰਗ’ ਅਤੇ ਪੋਸਟ ਬੇਸਿਕ ਬੀ ਐਸ ਸੀ ਭਾਗ ਦੂਜਾ ਦੀ ਵਿੱਦਿਆਰਥਣ ਮਿਸ ਸੁਖਪ੍ਰੀਤ ਕੌਰ ਨੂੰ ‘ਮਿਸ ਪਰਸਨੈਲਟੀ’ ਐਲਾਨਿਆ ਗਿਆ| ਇਸ ਪ੍ਰੋਗਰਾਮ ਦੇ ਅੰਤ ਵਿੱਚ ਚੇਅਰਮੈਨ  ਸ: ਚਰਨਜੀਤ ਸਿੰਘ ਵਾਲੀਆ, ਮਨੇਜਿੰਗ ਡਾਇਰੈਕਟਰ ਜਸਵਿੰਦਰ ਕੌਰ ਵਾਲੀਆ ਅਤੇ ਪ੍ਰਿੰਸੀਪਲ ਡਾ: ਰਜਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਸ਼ੁਭ ਕਾਮਨਾਵਾਂ ਦਿੰਦੇ ਹੋਏ ਜ਼ਿੰਦਗੀ ਵਿੱਚ ਚੰਗੀ ਨਰਸ ਬਣਨ ਦੇ ਨਾਲ ਵਧੀਆ ਇਨਸਾਨ ਬਨਣ ਲਈ ਵੀ ਪ੍ਰੇਰਿਤ ਕੀਤਾ|